Punjabi info

ਹੋਰ ਜਾਣਕਾਰੀ

ਮੈਂਡੀ ਚੀਮਾ, ਬੀ.ਏ., ਐਲ.ਐਲ.ਬੀ

24 ਘੰਟੇ ਮੋਬਾਈਲ ਨੰਬਰ: (778) 918-4771

ਈਮੇਲ: [email protected]

ਮੈਂਡੀ ਚੀਮਾ ਨੇ ਵਿੰਡਸਰ ਯੂਨੀਵਰਸਿਟੀ ਤੋਂ ਬੈਚਲਰ ਆਫ਼ ਲਾਅਜ਼ ਨਾਲ ਗ੍ਰੈਜੂਏਸ਼ਨ ਕੀਤੀ ਅਤੇ ਉਸਨੂੰ 2011 ਵਿੱਚ ਬੀ.ਸੀ. ਬਾਰ ਵਿੱਚ ਕੰਮ ਕਰਨ ਲਈ ਬੁਲਾਇਆ ਗਿਆ ਸੀ।

ਉਸ ਤੋਂ ਪਹਿਲਾਂ, ਮੈਂਡੀ ਨੇ ਸਾਈਮਨ ਫਰੇਜ਼ਰ ਯੂਨੀਵਰਸਿਟੀ ਵਿੱਚ ਪੜ੍ਹਾਈ ਕੀਤੀ, 2002 ਵਿੱਚ ਬੈਚਲਰ ਆਫ ਆਰਟਸ (ਫਸਟ ਕਲਾਸ ਆਨਰਜ਼) ਅਤੇ 2006 ਵਿੱਚ ਮਾਸਟਰ ਆਫ ਆਰਟਸ ਨਾਲ ਗ੍ਰੈਜੂਏਸ਼ਨ ਕੀਤੀ।

ਮੈਂਡੀ ਨੂੰ ਸਸਕੈਚਵਨ ਅਤੇ ਓਨਟਾਰੀਓ ਬਾਰਾਂ ਵਿੱਚ ਵੀ ਬੁਲਾਇਆ ਗਿਆ ਹੈ ਅਤੇ ਉਹ ਇਹਨਾਂ ਦੀ ਮੈਂਬਰ ਹੈ।

ਉਹ ਇਮੀਗ੍ਰੇਸ਼ਨ, ਪਰਿਵਾਰਕ ਅਤੇ ਸਿਵਲ ਕਾਨੂੰਨ ਦਾ ਅਭਿਆਸ ਕਰਦੀ ਹੈ।

ਉਸਨੇ 2004 ਵਿੱਚ ਵਾਸ਼ਿੰਗਟਨ, ਡੀ.ਸੀ. ਵਿੱਚ ਕੈਨੇਡੀਅਨ ਅੰਬੈਸੀ ਤੋਂ ਇੰਟਰਨਸ਼ਿਪ ਪ੍ਰਾਪਤ ਕੀਤੀ।

IRB ਅਤੇ RAD ਦੇ ਸਾਹਮਣੇ ਪੇਸ਼ ਹੋਣ ਦੇ ਨਾਲ ਨਾਲ ਮੈਂਡੀ ਨੇ ਕਈ ਪੱਧਰਾਂ ‘ਤੇ ਅਦਾਲਤ ਵਿੱਚ ਕੰਮ ਕੀਤਾ ਹੈ: ਸੂਬਾਈ ਅਦਾਲਤ; ਸੁਪਰੀਮ ਕੋਰਟ; ਅਪੀਲ ਦੀ ਅਦਾਲਤ; ਅਤੇ ਸੰਘੀ ਅਦਾਲਤ।

ਮੈਂਡੀ ਦੁਭਾਸ਼ੀਆਂ ਨਾਲ ਵਧੀਆ ਤਰੀਕੇ ਨਾਲ ਸਹਿਯੋਗ ਕਰਦੀ ਹੈ ਅਤੇ ਅਕਸਰ ਉਹਨਾਂ ਗਾਹਕਾਂ ਦੀ ਪ੍ਰਤੀਨਿਧਤਾ ਕਰਦੀ ਹੈ ਜਿੰਨ੍ਹਾਂ ਦੀ ਪਹਿਲੀ ਭਾਸ਼ਾ ਅੰਗਰੇਜ਼ੀ ਨਹੀਂ ਹੈ। ਉਸ ਨੂੰ ਜੀਵਨ ਦੇ ਵੱਖ-ਵੱਖ ਖੇਤਰਾਂ ਨਾਲ ਸਬੰਧਤ ਗਾਹਕਾਂ ਨਾਲ ਗੱਲਬਾਤ ਕਰਨਾ ਅਤੇ ਉਹਨਾਂ ਦੀ ਸਹਾਇਤਾ ਕਰਨਾ ਪਸੰਦ ਹੈ

ਸ਼੍ਰੀਮਤੀ ਚੀਮਾ ਤੁਹਾਡੇ ਤੋਂ ਵਾਜਬ ਫੀਸ ਲੈਣਗੇ ਅਤੇ ਹਾਡੀਆਂ ਕਾਨੂੰਨੀ ਸਮੱਸਿਆਵਾਂ ਨੂੰ ਹੱਲ ਕਰਨ ਵਿੱਚ ਤੁਹਾਡੀ ਮਦਦ ਕਰਨ ਲਈ ਪੂਰੀ ਕੋਸ਼ਿਸ਼ ਕਰਨਗੇ। ਸ੍ਰੀਮਤੀ ਚੀਮਾ ਪੰਜਾਬੀ ਬੋਲਦੇ ਹਨ ਅਤੇ ਉਹਨਾਂ ਨਾਲ 24 ਘੰਟੇ ਮੋਬਾਈਲ ਨੰਬਰ (778) 918-4771 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।

ਆਪਣੇ ਖਾਲੀ ਸਮੇਂ ਵਿੱਚ, ਮੈਂਡੀ ਨੂੰ ਪੜ੍ਹਨਾ, ਖਾਣਾ ਪਕਾਉਣਾ, ਫਿਲਮਾਂ ਦੇਖਣਾ, ਅਤੇ ਪਰਿਵਾਰ ਅਤੇ ਦੋਸਤਾਂ ਨਾਲ ਸਮਾਂ ਬਿਤਾਉਣਾ ਪਸੰਦ ਹੈ।